ਆਕਲੈਂਡ (ਐੱਨ ਜੈੱਡ ਤਸਵੀਰ) ਪਕੀਨੋ ਇੰਡੀਅਨ ਕਲਚਰਲ ਕਲੱਬ ਪਕੀਨੋ ਵੱਲੋਂ ਤੀਜਾ ‘ਪਕੀਨੋ’ ਦਿਵਾਲੀ ਮੇਲਾ 27 ਸਤੰਬਰ 2025 ਨੂੰ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਇੰਡੀਅਨ ਕਲਚਰਲ ਕਲੱਬ ਦੇ ਆਹੁਦੇਦਾਰਾਂ ਵੱਲੋਂ ਦੱਸਿਆ ਕਿ ਇਸ ਮੇਲੇ ਵਿੱਚ ਹਰੇਕ ਸਾਲ ਦੀ ਤਰ੍ਹਾਂ ਰੰਗਾ-ਰੰਗ ਪ੍ਰੋਗਰਾਮ,ਡਾਂਸ,ਗਿੱਧਾ,ਭੰਗੜਾ ਦੀ ਸਟੇਜੀ ਮਸਤੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਇਸ ਮੇਲੇ ਵਿੱਚ ਖਾਣ-ਪੀਣ ਦੇ ਵੱਖ-ਵੱਖ ਸਟਾਲ ਲਗਾਏ ਜਾਣਗੇ,ਜਿੱਥੇ ਮੇਲੇ ਵਿੱਚ ਪਹੁੰਚੇ ਦਰਸ਼ਕਾਂ ਨੂੰ ਸੁਆਦਲੇ ਖਾਣੇ ਦਾ ਲੁਤਫ ਲੈਣ ਦਾ ਮੌਕਾ ਮਿਲੇਗਾ।ਭਾਰਤੀ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਦੇਖਣ ਨੂੰ ਮਿਲਣਗੀਆਂ।
previous post
Related posts
- Comments
- Facebook comments