ਆਕਲੈਂਡ (ਐੱਨ ਜੈੱਡ ਤਸਵੀਰ) ਹੈਮਿਲਟਨ ਦੇ ਪੱਛਮ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਹਾਦਸਾ ਸਵੇਰੇ 9.10 ਵਜੇ ਸਟੇਟ ਹਾਈਵੇਅ 23 ‘ਤੇ ਵਟਾਵਾਟਾ ਵਿੱਚ ਫਰਗੂਸਨ ਰੋਡ ਦੇ ਚੌਰਾਹੇ ਦੇ ਨੇੜੇ ਵਾਪਰਿਆ ਸੀ। ਇੱਥੇ ਇੱਕ ਕਾਰ ਦੀ ਦਰੱਖਤ ਨਾਲ ਟੱਕਰ ਹੋਈ ਹੈ। ਹਾਦਸੇ ‘ਚ ਦੋ ਹੋਰ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਅਤੇ ਇੱਕ ਵਿਅਕਤੀ ਨੂੰ ਮਾਮੂਲੀ ਸੱਟ ਲੱਗੀ ਹੈ। ਫਿਲਹਾਲ ਗੰਭੀਰ ਕਰੈਸ਼ ਯੂਨਿਟ ਹਾਦਸੇ ਦੀ ਜਾਂਚ ਕਰ ਰਹੀ ਹੈ।ਜਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
Related posts
- Comments
- Facebook comments