New Zealand

ਵੈਟਰਨਰੀ ਹਸਪਤਾਲ ਦੇ ਰਿਸੈਪਸ਼ਨਿਸਟ ਦੀ 1 ਨੌਕਰੀ ਲਈ ਆਈਆਂ ਸੈਂਕੜੇ ਅਰਜ਼ੀਆਂ

ਆਕਲੈਂਡ-(ਐੱਨ ਜੈੱਡ ਤਸਵੀਰ) ਬੇਰੁਜਗਾਰੀ ਦੀ ਮਾਰ ਨੇ ਨਿਊਜੀਲੈਂਡ ਵਾਸੀਆਂ ਨੂੰ ਕਿਸ ਤਰਾਂ ਆਪਣੇ ਜਕੜ ਵਿੱਚ ਲਿਆ ਹੋਇਆ ਹੈ,ਇਸ ਦਾ ਅੰਦਾਜਾ ਇਸ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਇੱਕ ਨੌਕਰੀ ਲਈ ਸੈਂਕੜੇ ਅਰਜੀਆਂ ਪਾਪ੍ਰਤ ਹੋ ਰਹੀਆਂ ਹਨ।
ਆਕਲੈਂਡ ਦੇ ਨੌਰਥ ਸ਼ੋਰ ‘ਤੇ ਇੱਕ ਵੈਟਰਨਰੀ ਪ੍ਰੈਕਟਿਸ ਹਸਪਤਾਲ ਨੂੰ ਰਿਸੈਪਸ਼ਨਿਸਟ ਦੀ ਇੱਕ ਨੌਕਰੀ ਲਈ 450 ਤੋਂ ਵੱਧ ਅਰਜੀਆਂ ਪ੍ਰਾਪਤ ਹੋਈਆਂ ਹਨ।ਹਸਤਪਾਲ ਦਾ ਕਹਿਣਾ ਹੈ ਕਿ ਇਹ ਉਨਾਂ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਮੰਗ ਹੈ।ਹਸਪਤਾਲ ਦੇ ਸਹਿ-ਮਾਲਕ ਓਲੀਵਰ ਰੀਵ ਨੇ ਮੀਡੀਆ ਨੂੰ ਦੱਸਿਆ ਕਿ ਉਸਨੇ ਦੋ ਸਾਲ ਪਹਿਲਾਂ ਰਿਸੈਪਸ਼ਨਿਸਟ ਦੀ ਅਸਾਮੀ ਲਈ ਇਸ਼ਤਿਹਾਰ ਦਿੱਤਾ ਸੀ। “ਉਸ ਸਮੇਂ ਇਹ ਸਾਨੂੰ 120 ਅਰਜ਼ੀਆਂ ਪ੍ਰਾਪਤ ਹੋਈਆਂ ਸਨ ਪਰ ਹੁਣ ਇਨਾਂ ਦੀ 450 ਤੱਕ ਪਹੁੰਚ ਗਈ ਹੈ।
ਜੂਨ ਤੱਕ ਖਤਮ ਹੋਏ ਤਿੰਨ ਮਹੀਨਿਆਂ ਵਿੱਚ ਬੇਰੁਜ਼ਗਾਰੀ ਦਰ 5.2% ਤੱਕ ਵਧ ਗਈ ਹੈ, ਜੋ ਕਿ ਪਿਛਲੀ ਤਿਮਾਹੀ ਵਿੱਚ 5.1% ਸੀ। ਰੀਵ ਨੇ ਕਿਹਾ ਕਿ ਹਰੇਕ ਅਰਜ਼ੀ ਦਾ ਮੁਲਾਂਕਣ ਕਰਨਾ ਅਸੰਭਵ ਹੈ। ਪਹਿਲੇ ਸੱਤ ਤੋਂ 10 ਦਿਨਾਂ ਬਾਅਦ, ਅਸੀਂ ਪਹਿਲਾਂ ਹੀ ਹਰ ਰੋਜ਼ ਇੰਟਰਵਿਊ ਕਰ ਰਹੇ ਸੀ ਅਤੇ ਲੋਕਾਂ ਨੂੰ ਮਿਲ ਰਹੇ ਸੀ ਅਤੇ ਸਾਨੂੰ ਅੰਤ ਵਿੱਚ ਇੱਕ ਸਫਲ ਉਮੀਦਵਾਰ ਮਿਲ ਗਿਆ। ਫਿਰ ਸਾਨੂੰ ਸੀਕ ਰਾਹੀਂ ਇੱਕ ਈਮੇਲ ਭੇਜਣਾ ਪਿਆ ਕਿ ਨੌਕਰੀ ਹੁਣ ਬੰਦ ਹੋ ਗਈ ਹੈ। ਮੈਨੂੰ ਸੱਚਮੁੱਚ ਉਨ੍ਹਾਂ ਲੋਕਾਂ ਲਈ ਬਹੁਤ ਦੁੱਖ ਹੈ ਜੋ ਇਸ਼ਤਿਹਾਰ ਦੇ ਰਹੇ ਹਨ ਅਤੇ ਉਨਾਂ ਨੂੰ ਫੀਡਬੈਕ ਨਹੀਂ ਮਿਲ ਰਿਹਾ ਹੈ। ਇਹ ਲੋਕਾਂ ਲਈ ਬਹੁਤ ਮੁਸ਼ਕਿਲ ਬਣਾਉਂਦਾ ਹੈ।”

Related posts

ਅੰਦਰੂਨੀ ਮਾਮਲਿਆਂ ਦੇ ਵਿਭਾਗ ਨੇ 64 ਨੌਕਰੀਆਂ ‘ਚ ਕਟੌਤੀ ਦਾ ਪ੍ਰਸਤਾਵ ਰੱਖਿਆ

Gagan Deep

ਲਕਸਨ ਵੱਲੋਂ ‘ਆਰਥਿਕ ਵਿਕਾਸ ਨੂੰ ਗਤੀ ਦੇਣ ਲਈ ਮੰਤਰੀ ਮੰਡਲ ਵਿੱਚ ਵੱਡੀਆਂ ਤਬਦੀਲੀਆਂ

Gagan Deep

ਸਰਕਾਰ ਨੇ ਭਾਰਤ ਨਾਲ ਮੁਕਤ ਵਪਾਰ ਸਮਝੌਤੇ ‘ਤੇ ਸਲਾਹ-ਮਸ਼ਵਰਾ ਸ਼ੁਰੂ ਕੀਤਾ

Gagan Deep

Leave a Comment