New Zealand

ਸਿੱਖ ਚਿਲਡਰਨ ਡੇ 2025: ਸਤਿਗੁਰੂ ਜੀ ਦੀ ਬਖ਼ਸ਼ਿਸ਼ ਨਾਲ ਸਮਾਰੋਹ ਸ਼ਾਨਦਾਰ ਢੰਗ ਨਾਲ ਸੰਪੰਨ

ਸੁਪਰੀਮ ਸਿੱਖ ਸੁਸਾਇਟੀ ਵੱਲੋਂ ਆਯੋਜਿਤ ਸਮਾਗਮ ਵਿਚ ਬੱਚਿਆਂ ਨੇ ਵਿਰਸੇ ਨਾਲ ਜੁੜਨ ਦੀ ਦਿੱਤੀ ਪ੍ਰੇਰਣਾ
ਆਕਲੈਂਡ (ਐੱਨ ਜੈੱਡ ਤਸਵੀਰ) ਸਤਿਗੁਰੂ ਜੀ ਦੀ ਅਪਾਰ ਕਿਰਪਾ ਅਤੇ ਸੰਗਤ ਦੇ ਸਹਿਯੋਗ ਸਦਕਾ ਸਿੱਖ ਚਿਲਡਰਨ ਡੇ 2025 ਬੜੇ ਹੀ ਸ਼ਾਨਦਾਰ ਅਤੇ ਆਤਮਿਕ ਮਾਹੌਲ ਵਿੱਚ ਮਨਾਇਆ ਗਿਆ। ਇਸ ਵਿਸ਼ੇਸ਼ ਮੌਕੇ ਤੇ ਬੱਚਿਆਂ ਵੱਲੋਂ ਵੱਖ-ਵੱਖ ਧਾਰਮਿਕ, ਸੱਭਿਆਚਾਰਕ ਅਤੇ ਰਚਨਾਤਮਕ ਮੁਕਾਬਲਿਆਂ ਵਿੱਚ ਉਤਸ਼ਾਹਪੂਰਵਕ ਹਿੱਸਾ ਲਿਆ ਗਿਆ।
ਜਿਹਨਾਂ ਬੱਚਿਆਂ ਨੇ ਮੁਕਾਬਲਿਆਂ ਵਿੱਚ ਹਿੱਸਾ ਲਿਆ, ਉਹਨਾਂ ਸਭ ਦਾ ਧੰਨਵਾਦ ਕੀਤਾ ਗਿਆ, ਜਦਕਿ ਜਿਹਨਾਂ ਬੱਚਿਆਂ ਨੇ ਇਨਾਮ ਜਿੱਤੇ, ਉਹਨਾਂ ਨੂੰ ਦਿਲੋਂ ਵਧਾਈ ਦਿੱਤੀ ਗਈ। ਸੇਵਾਦਾਰ ਕਮੇਟੀ ਵੱਲੋਂ ਅਰਦਾਸ ਕੀਤੀ ਗਈ ਕਿ ਸਾਰੇ ਬੱਚੇ ਇਸੇ ਤਰ੍ਹਾਂ ਆਪਣੇ ਸਿੱਖ ਵਿਰਸੇ ਅਤੇ ਵਿਰਾਸਤ ਨਾਲ ਜੁੜੇ ਰਹਿਣ ਤੇ ਪੰਥ ਦਾ ਰੌਸ਼ਨ ਭਵਿੱਖ ਬਣਨ।
ਸਮਾਗਮ ਦੀ ਸਫਲਤਾ ਲਈ ਸਕੂਲ ਦੇ ਪ੍ਰਬੰਧਕੀ ਬੋਰਡ, ਸਮਰਪਿਤ ਟੀਚਰ ਸਾਹਿਬਾਨ, ਵਲੰਟੀਅਰ ਸਟਾਫ, ਜੱਜ ਸਾਹਿਬਾਨ, ਬੱਚਿਆਂ ਦੇ ਮਾਪੇ, ਸਟਾਲ ਹੋਲਡਰ, ਪੀਜ਼ਾ ਬਣਾਉਣ ਵਾਲੇ ਵੀਰਾਂ ਅਤੇ ਲੰਗਰ ਸੇਵਾਦਾਰਾਂ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਸਮਾਗਮ ਨੂੰ ਸਫਲ ਬਣਾਇਆ।
ਇਸ ਤੋਂ ਇਲਾਵਾ, ਮੀਡੀਆ ਦੇ ਸਾਰੇ ਮੈਂਬਰਾਂ ਅਤੇ ਅਦਾਰਿਆਂ ਦਾ ਵੀ ਧੰਨਵਾਦ ਕੀਤਾ ਗਿਆ ਜਿਨ੍ਹਾਂ ਸਮਾਗਮ ਦੀ ਸ਼ੁਰੂਆਤ ਤੋਂ ਅੰਤ ਤੱਕ ਦਿਲੋਂ ਸਹਿਯੋਗ ਦਿੱਤਾ ਅਤੇ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਆਪਣਾ ਯੋਗਦਾਨ ਪਾਇਆ।
ਸੁਪਰੀਮ ਸਿੱਖ ਸੁਸਾਇਟੀ ਦੇ ਮੈਂਬਰਾਂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮਾਗਮ ਦੀ ਸਫਲਤਾ ਤੋਂ ਬਾਅਦ ਅਗਲੇ ਸਾਲ ਦੇ ਸਮਾਰੋਹ ਲਈ ਤਿਆਰੀਆਂ ਦੀ ਉਡੀਕ ਸ਼ੁਰੂ ਹੋ ਗਈ ਹੈ। ਉਨ੍ਹਾਂ ਮੰਨਿਆ ਕਿ ਕਈ ਵਾਰ ਕੁਝ ਛੋਟੀਆਂ ਕਮੀਆਂ ਰਹਿ ਜਾਂਦੀਆਂ ਹਨ, ਪਰ ਸੰਗਤ ਦੇ ਸੁਝਾਵਾਂ ਅਤੇ ਸਹਿਯੋਗ ਨਾਲ ਅਗਲੇ ਸਮੇਂ ਇਸਨੂੰ ਹੋਰ ਵੀ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਅੰਤ ਵਿੱਚ, ਸਾਰੇ ਸੇਵਾਦਾਰਾਂ ਅਤੇ ਸਪਾਂਸਰਾਂ ਦਾ ਧੰਨਵਾਦ ਕਰਦੇ ਹੋਏ ਕਮੇਟੀ ਨੇ ਕਿਹਾ ਕਿ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ, ਗੁਰਸਿੱਖੀ ਜੀਵਨ ਬਖ਼ਸ਼ਣ ਅਤੇ ਪੰਥ ਦੀ ਸੇਵਾ ਦਾ ਅਵਸਰ ਦਿੰਦਿਆਂ ਰਹਿਣ

Related posts

ਬਾਥਰੂਮ ‘ਚ ਔਰਤਾਂ ਤੇ ਕੁੜੀਆਂ ਦੀ ਵੀਡੀਓ ਬਣਾਉਣ ਵਾਲੇ ਵਿਅਕਤੀ ਨੇ 42 ਦੋਸ਼ ਕਬੂਲੇ

Gagan Deep

ਨਿਊਜੀਲੈਂਡ ‘ਚ ਬੱਸ ਡਰਾਈਵਰਾਂ ‘ਤੇ ਹਮਲਿਆਂ ‘ਚ ਵਾਧਾ,ਕੰਮ ਰੋਕਣ ਲਈ ਮੀਟਿੰਗਾ ਜਾਰੀ

Gagan Deep

ਪ੍ਰਧਾਨ ਮੰਤਰੀ ਦੀ ਟਿੱਪਣੀ ਤੋਂ ਬਾਅਦ ਮੰਤਰੀ ਨੇ ਕਿਹਾ ਕਿ ਬਿਮਾਰੀ ਦੀ ਛੁੱਟੀ ਅੱਧੀ ਕਰਨ ਦੀ ਕੋਈ ਯੋਜਨਾ ਨਹੀਂ

Gagan Deep

Leave a Comment