ਆਕਲੈਂਡ (ਐੱਨ ਜੈੱਡ ਤਸਵੀਰ) ਕ੍ਰਾਈਸਟਚਰਚ ਤੋਂ ਸਿਡਨੀ ਜਾ ਰਹੀ ਐਅਰ ਨਿਊਜ਼ੀਲੈਂਡ ਦੀ ਉਡਾਣ ਨੂੰ ਅੱਜ ਸਵੇਰੇ ਸਿਡਨੀ ਏਅਰਪੋਰਟ ’ਤੇ ਐਮਰਜੈਂਸੀ ਸੇਵਾਵਾਂ ਵੱਲੋਂ ਘੇਰ ਲਿਆ ਗਿਆ, ਜਦੋਂ ਉਡਾਣ ਦੌਰਾਨ ਇੱਕ ਤਕਨੀਕੀ ਸਮੱਸਿਆ ਦੀ ਸੂਚਨਾ ਮਿਲੀ।
ਫਲਾਈਟ ਐੱਨਜੈੱਡ-221, ਜੋ ਕਿ ਏਅਰਬਸ ਏ-320 ਜਹਾਜ਼ ਸੀ, ਨੇ ਤਸਮਾਨ ਸਮੁੰਦਰ ਉੱਤੇ ਉਡਾਨ ਭਰਦੇ ਸਮੇਂ ਇਹ ਸਮੱਸਿਆ ਦਰਜ ਕੀਤੀ।
ਐਅਰ ਨਿਊਜ਼ੀਲੈਂਡ ਦੇ ਚੀਫ਼ ਸੇਫ਼ਟੀ ਅਤੇ ਰਿਸਕ ਅਫ਼ਸਰ ਨੇਥਨ ਮੈਕਗ੍ਰਾ ਨੇ ਬਿਆਨ ਵਿੱਚ ਇਸ ਘਟਨਾ ਦੀ ਪੁਸ਼ਟੀ ਕੀਤੀ।ਉਨ੍ਹਾਂ ਕਿਹਾ“ਕ੍ਰਾਇਸਟਚਰਚ ਤੋਂ ਸਿਡਨੀ ਜਾਣ ਵਾਲੀ ਉਡਾਣ ਐੱਨਜੈੱਡ-221 ਨੇ ਉਡਾਣ ਦੌਰਾਨ ਤਕਨੀਕੀ ਸਮੱਸਿਆ ਦੀ ਰਿਪੋਰਟ ਕੀਤੀ। ਸੁਰੱਖਿਆ ਦੇ ਤੌਰ ’ਤੇ ਐਮਰਜੈਂਸੀ ਸੇਵਾਵਾਂ ਜਹਾਜ਼ ਦੇ ਪਹੁੰਚਦੇ ਹੀ ਮੌਜੂਦ ਸਨ। ਜਹਾਜ਼ ਸੁਰੱਖਿਅਤ ਤੌਰ ’ਤੇ ਉਤਰੀ ਗਿਆ ਹੈ ਅਤੇ ਸਾਡੀ ਇੰਜੀਨੀਅਰਿੰਗ ਟੀਮ ਹੁਣ ਜਾਂਚ ਕਰੇਗੀ ਕਿ ਇਹ ਜਹਾਜ਼ ਦੁਬਾਰਾ ਸੇਵਾ ਵਿੱਚ ਜਾਣ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ ਜਾਂ ਨਹੀਂ।”
ਐਅਰ ਨਿਊਜ਼ੀਲੈਂਡ ਦੇ ਅਨੁਸਾਰ, ਪਿਛਲੇ ਦਿਨ ਦੇ ਖਰਾਬ ਮੌਸਮ ਕਾਰਨ ਉਨ੍ਹਾਂ ਦੀਆਂ ਉਡਾਣਾਂ ਵਿੱਚ ਪਹਿਲਾਂ ਹੀ ਵੱਡੀ ਰੁਕਾਵਟ ਆਈ ਸੀ। ਏਅਰਪੋਰਟਾਂ ਦੇ ਜਨਰਲ ਮੈਨੇਜਰ ਨੇ ਕਿਹਾ ਕਿ 200 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ, ਜਿਸ ਨਾਲ 17,000 ਯਾਤਰੀ ਪ੍ਰਭਾਵਿਤ ਹੋਏ। ਦੇਸ਼ ਦੇ ਦੋ ਮੁੱਖ ਆਵਾਜਾਈ ਕੇਂਦਰ ਵੈਲਿੰਗਟਨ ਅਤੇ ਕ੍ਰਾਇਸਟਚਰਚ ਏਅਰਪੋਰਟ ਸਭ ਤੋਂ ਵੱਧ ਪ੍ਰਭਾਵਿਤ ਰਹੇ, ਜਦਕਿ ਦੱਖਣੀ ਟਾਪੂ ਦੇ ਹੋਰ ਬੰਦਰਗਾਹਾਂ ਨੂੰ ਵੀ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
Related posts
- Comments
- Facebook comments
