ਆਕਲੈਂਡ, (ਕੁਲਵੰਤ ਸਿੰਘ ਖੈਰਾਂਵਾਦੀ-ਐੱਨ ਜੈੱਡ ਤਸਵੀਰ) “ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ” — ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸ੍ਰੀ ਹਰਿਕ੍ਰਿਸ਼ਨ ਸਾਹਿਬ, ਨਿਊਲਿਨ ਵਿਖੇ 5 ਨਵੰਬਰ (ਬੁੱਧਵਾਰ) ਨੂੰ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।
ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਸੰਗਤਾਂ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਇਸ ਪਵਿੱਤਰ ਅਵਸਰ ਉੱਤੇ ਸ਼ਾਮ ਦੇ ਦੀਵਾਨ ਸ਼ੁਰੂ 5 ਵਜੇ ਤੋਂ ਹੋ ਕੇ ਰਾਤ 9:30 ਵਜੇ ਤੱਕ ਚੱਲਣਗੇ, ਜਿਨ੍ਹਾਂ ਵਿੱਚ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾ ਹੋਵੇਗੀ।
ਇਸ ਮੌਕੇ ‘ਤੇ ਪ੍ਰਸਿੱਧ ਰਾਗੀ ਜਥੇ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ, ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ, ਅਤੇ ਹਜੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਮੰਗਤ ਸਿੰਘ ਜੀ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।
ਸਰਦਾਰ ਨਵਨੀਤ ਸਿੰਘ ਨਿਊਲਿਨ ਵਾਲਿਆਂ ਨੇ ਦੱਸਿਆ ਕਿ ਗੁਰਪੁਰਬ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਦੀਪਮਾਲਾ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਪਰਿਵਾਰ ਸਮੇਤ ਹਾਜ਼ਰੀ ਲਗਾ ਕੇ ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ਪ੍ਰਾਪਤ ਕਰਨ।
Related posts
- Comments
- Facebook comments
