ਨਿਊਜ਼ੀਲੈਂਡ ਔਕਲੈਂਡ 14 ਨਵੰਬਰ ( ਕੁਲਵੰਤ ਸਿੰਘ ਖੈਰਾਂਬਾਦੀ ) ਪਿਛਲੇ ਕੋਈ ਦੋ ਦਹਾਕਿਆਂ ਤੋਂ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਦੀ ਧੜਕਨ ਬਣੇ ਪੰਜਾਬੀ ਲੋਕ ਗਾਇਕ ਸੁਰਿੰਦਰ ਲਾਡੀ ਇੱਕ ਖੂਬਸੂਰਤ ਗੀਤ ਯਾਰ ਟਰੱਕਾਂ ਵਾਲੇ ਲੈ ਕੇ ਹਾਜ਼ਰ ਹੋਏ ਹਨ। ਇਸ ਗੀਤ ਨੂੰ ਜਿੱਥੇ ਬਹੁਤ ਹੀ ਵਧੀਆ ਗਾਇਆ ਗਿਆ ਹੈ। ਉੱਥੇ ਹੀ ਇਸ ਗੀਤ ਦੇ ਰਚੇਤਾ ਬਹੁ ਪੱਖੀ ਸ਼ਖਸ਼ੀਅਤ (ਅਸ਼ੋਕ ਸ਼ਰਮਾ ) ਜੀ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਟਰੱਕ ਡਰਾਈਵਰ ਭਾਈਚਾਰੇ ਵਾਸਤੇ ਇਸ ਗੀਤ ਨੂੰ ਲਿਖਿਆ ਹੈ। ਦੁਨੀਆਂ ਭਰ ਵਿੱਚ ਡਰਾਈਵਰੀ ਨਾਲ ਜੁੜੇ ਡਰਾਈਵਰ ਭਾਈਚਾਰੇ ਦੀ ਜ਼ਿੰਦਗੀ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਬਹੁਤ ਖੂਬੀ ਦੇ ਨਾਲ ਬਿਆਨ ਕੀਤਾ ਗਿਆ ਹੈ । ਇਸ ਗੀਤ ਨੂੰ ਕੰਪੋਜ ਅਤੇ ਮਿਊਜਿਕ ਅਸ਼ੋਕ ਸ਼ਰਮਾ ਵੱਲੋਂ ਹੀ ਦਿੱਤਾ ਗਿਆ। ਮਿਕਸ ਮਾਸਟਰ ਜਗਤਾਰ ਸਟੂਡੀਓ( ਜਗਤਾਰ ਸਿੰਘ ) ਵੱਲੋਂ ਕੀਤਾ ਗਿਆ ਹੈ। ਵੀਡੀਓ ਡਾਇਰੈਕਟਰ ਸਾਬੀ ਰਾਮਗੜੀਆ ਐਡਟਿੰਗ ਦਿਨੇਸ਼ ਪਰਜਾਪਤੀ ਵੱਲੋਂ ਕੀਤੀ ਗਈ ਡਿਜਾਇਨ ਮਨਦੀਪ KB ਵੱਲੋਂ ਕੀਤਾ ਗਿਆ ਇਸ ਗੀਤ ਦੇ ਪ੍ਰੋਡਿਊਸਰ ਗੁਰਦੀਪ ਜੌਹਲ ਵੱਲੋਂ ਖੂਬ ਮਿਹਨਤ ਦੇ ਨਾਲ ਇਸ ਗੀਤ ਨੂੰ ਸਿਰੇ ਚੜਾਇਆ ਗਿਆ। ਇਸ ਖੂਬਸੂਰਤ ਗੀਤ ਨੂੰ SR Records ਕੰਪਨੀ ਨੇ ਪੰਜਾਬੀ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਹੈ।
ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੱਰ ਰਿਹੇ ਸੁਰਿੰਦਰ ਲਾਡੀ ਜੀ ਬਹੁਤ ਸਾਰੇ ਗੀਤ ਪੰਜਾਬੀ ਸਰੋਤਿਆਂ ਦੀ ਝੋਲੀ ਵਿੱਚ ਪਾ ਚੁੱਕੇ ਹਨ। ਤੇਰਾ ਕਨੇਡਾ ਵੱਸਦਾ ਰਿਹੇ ਗੀਤ ਤੋਂ ਸਫਰ ਸ਼ੁਰੂ ਹੋਇਆ। ਦੂਸਰੀ ਐਲਬਮ ਤੇਰੀ ਯਾਦ ਅੰਮੀਏ ਨੀ ਬੜੀ ਆਵੇ (ਵਿਚ ਪਰਦੇਸਾਂ ਦੇ ) ਗੀਤ ਦੇ ਨਾਲ ਪੰਜਾਬੀਆਂ ਦੇ ਦਿਲਾਂ ਤੇ ਪਿਛਲੇ ਦੋ ਦਹਾਕਿਆਂ ਤੋਂ ਆਪਣੀ ਵੱਖਰੀ ਪਹਿਚਾਣ ਬਣਾ ਕੇ ਹਜ਼ਾਰਾਂ ਗੀਤਾਂ ਨਾਲ ਹਾਜ਼ਰੀ ਲਵਾ ਚੁੱਕੇ ਸੁਰਿੰਦਰ ਲਾਡੀ ਜੀ ਨੂੰ ਉਹਨਾਂ ਦੇ ਇਸ ਨਵੇਂ ਗੀਤ ਦੀਆਂ ਢੇਰ ਸਾਰੀਆਂ ਦਿਲੋਂ ਸ਼ੁਭਕਾਮਨਾਵਾਂ
Related posts
- Comments
- Facebook comments
