ਨਿਊਜ਼ੀਲੈਂਡ ਦੇ ਫ਼ਾਰਮੂਲਾ-1 ਸਟਾਰ ਲੀਅਮ ਲੌਸਨ ਨੇ ਬ੍ਰੈਸਟ ਕੈਂਸਰ ਰਿਸਰਚ ਲਈ $50 ਹਜ਼ਾਰ ਡਾਲਰ ਤੋਂ ਵੱਧ ਰਕਮ ਇਕੱਠੀ ਕਰਕੇ ਇਕ ਸਰਾਹਣਯੋਗ ਉਦਾਹਰਨ ਕਾਇਮ ਕੀਤੀ ਹੈ। ਇਹ ਫੰਡ ਰੇਜ਼ਿੰਗ ਸੈਂਟਰਲ ਓਟਾਗੋ ਦੇ ਕ੍ਰੋਮਵੈੱਲ ਸਥਿਤ ਹਾਈਲੈਂਡਸ ਮੋਟਰ ਪਾਰਕ ਵਿੱਚ ਕਰਵਾਏ ਗਏ ਵਿਸ਼ੇਸ਼ ਇਵੈਂਟ ਦੌਰਾਨ ਹੋਈ।
ਇਸ ਮੌਕੇ ਲੌਸਨ ਨੇ ਮਹਿੰਗੀਆਂ ਰੇਸ ਕਾਰਾਂ ਵਿੱਚ ‘ਹੌਟ ਲੈਪਸ’ ਰਾਹੀਂ ਲੋਕਾਂ ਨੂੰ ਸਵਾਰੀ ਕਰਵਾਈ, ਜਿਸ ਵਿੱਚ ਮੋਟਰਸਪੋਰਟ ਪ੍ਰੇਮੀਆਂ ਨੇ ਖੁਲ੍ਹ ਕੇ ਦਾਨ ਦਿੱਤਾ। ਇਸ ਇਵੈਂਟ ਤੋਂ ਮਿਲੀ ਰਕਮ Breast Cancer Foundation New Zealand ਨੂੰ ਦਿੱਤੀ ਜਾਵੇਗੀ, ਜੋ ਰਿਸਰਚ, ਜਾਗਰੂਕਤਾ ਅਤੇ ਮਰੀਜ਼ਾਂ ਦੀ ਸਹਾਇਤਾ ਲਈ ਵਰਤੀ ਜਾਵੇਗੀ।
ਲੀਅਮ ਲੌਸਨ ਨੇ ਕਿਹਾ ਕਿ ਸਮਾਜਿਕ ਕਾਰਜਾਂ ਲਈ ਯੋਗਦਾਨ ਪਾਉਣਾ ਉਸ ਲਈ ਮਾਣ ਦੀ ਗੱਲ ਹੈ ਅਤੇ ਲੋਕਾਂ ਵੱਲੋਂ ਮਿਲਿਆ ਸਮਰਥਨ ਹੌਸਲਾ ਵਧਾਉਣ ਵਾਲਾ ਹੈ। ਇਹ ਉਪਰਾਲਾ ਨੌਜਵਾਨਾਂ ਲਈ ਪ੍ਰੇਰਣਾ ਬਣਦਾ ਹੋਇਆ ਖੇਡਾਂ ਅਤੇ ਸਮਾਜ ਸੇਵਾ ਦੇ ਮਿਲਾਪ ਦੀ ਮਿਸਾਲ ਪੇਸ਼ ਕਰਦਾ ਹੈ।
