New Zealand

ਆਕਰੋਆ ਨੇੜੇ ਜਹਾਜ਼ ਹਾਦਸਾ, 2000 ਤੋਂ ਵੱਧ ਲਿਟਰ ਇੰਧਨ ਸਮੁੰਦਰ ਵਿੱਚ ਲੀਕ

ਵਾਤਾਵਰਣ ਸੁਰੱਖਿਆ ਏਜੰਸੀਆਂ ਅਲਰਟ, ਰਿਕਵਰੀ ਕਾਰਵਾਈ ਜਾਰੀ
ਆਕਲੈਂਡ (ਐੱਨ ਜੈੱਡ ਤਸਵੀਰ) ਕੈਂਟਰਬਰੀ ਦੇ ਆਕਰੋਆ ਇਲਾਕੇ ਵਿੱਚ ਇੱਕ ਸੈਲਾਨੀ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ 2000 ਤੋਂ ਵੱਧ ਲਿਟਰ ਮਰੀਨ ਡੀਜ਼ਲ ਇੰਧਨ ਸਮੁੰਦਰ ਵਿੱਚ ਲੀਕ ਹੋ ਗਿਆ ਹੈ, ਜਿਸ ਨਾਲ ਸਮੁੰਦਰੀ ਵਾਤਾਵਰਣ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਬਣ ਗਈ ਹੈ।
ਰਿਪੋਰਟ ਮੁਤਾਬਕ, ਬਲੈਕ ਕੈਟ ਨਾਮਕ ਸੈਲਾਨੀ ਕ੍ਰੂਜ਼ ਬੋਟ ਸ਼ਨੀਵਾਰ ਨੂੰ ਨਿਕਾਉ ਪਾਮ ਵੈਲੀ ਬੇ ਵਿੱਚ ਜਾ ਫਸੀ। ਜਹਾਜ਼ ‘ਤੇ ਸਵਾਰ 38 ਯਾਤਰੀਆਂ ਅਤੇ ਤਿੰਨ ਕਰਮਚਾਰੀਆਂ ਨੂੰ ਸੁਰੱਖਿਅਤ ਤੌਰ ‘ਤੇ ਬਚਾ ਲਿਆ ਗਿਆ ਅਤੇ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਮਿਲੀ।
Environment Canterbury (ECan) ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ਵਿਚੋਂ ਲਗਭਗ 2240 ਲਿਟਰ ਡੀਜ਼ਲ ਅਤੇ ਹੋਰ ਤੇਲ ਸਮੁੰਦਰ ਵਿੱਚ ਰਿਸਿਆ। ਪਾਣੀ ਦੀ ਸਤ੍ਹਾ ‘ਤੇ ਤੇਲ ਦੀ ਹਲਕੀ ਪਰਤ (ਫਿਊਲ ਸ਼ੀਨ) ਵੇਖੀ ਗਈ ਹੈ, ਹਾਲਾਂਕਿ ਅਧਿਕਾਰੀਆਂ ਕਹਿੰਦੇ ਹਨ ਕਿ ਇਸ ਦੀ ਮਾਤਰਾ ਹੌਲੀ-ਹੌਲੀ ਘਟ ਰਹੀ ਹੈ।
ਵਾਤਾਵਰਣੀ ਪ੍ਰਭਾਵ ਨੂੰ ਧਿਆਨ ਵਿੱਚ ਰੱਖਦਿਆਂ, ਇਲਾਕੇ ਵਿੱਚ Tier-2 ਐਮਰਜੈਂਸੀ ਰਿਸਪਾਂਸ ਲਾਗੂ ਕਰ ਦਿੱਤਾ ਗਿਆ ਹੈ ਅਤੇ ਪ੍ਰਭਾਵਿਤ ਪਾਣੀ ਵਿੱਚ ਐਕਸਕਲੂਜ਼ਨ ਜ਼ੋਨ ਬਣਾਇਆ ਗਿਆ ਹੈ, ਤਾਂ ਜੋ ਹੋਰ ਜਹਾਜ਼ਾਂ ਦੀ ਆਵਾਜਾਈ ਰੋਕੀ ਜਾ ਸਕੇ।
ਵਾਇਲਡਲਾਈਫ਼ ਸਪੈਸ਼ਲਿਸਟਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ, ਖ਼ਾਸ ਕਰਕੇ ਹੇਕਟਰ ਡੋਲਫਿਨਾਂ ਸਮੇਤ ਹੋਰ ਸਮੁੰਦਰੀ ਜੀਵਾਂ ਦੀ ਸੁਰੱਖਿਆ ਲਈ। ਫਿਲਹਾਲ ਕਿਸੇ ਵਾਇਲਡਲਾਈਫ਼ ਨੂੰ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ।
ਪ੍ਰਸ਼ਾਸਨ ਵੱਲੋਂ ਜਹਾਜ਼ ਨੂੰ ਹਟਾਉਣ ਅਤੇ ਹੋਰ ਲੀਕ ਨੂੰ ਰੋਕਣ ਲਈ ਰਿਕਵਰੀ ਯੋਜਨਾ ‘ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ, ਟਰਾਂਸਪੋਰਟ ਐਕਸੀਡੈਂਟ ਇਨਵੈਸਟਿਗੇਸ਼ਨ ਕਮਿਸ਼ਨ (TAIC) ਵੱਲੋਂ ਹਾਦਸੇ ਦੀ ਜਾਂਚ ਵੀ ਸ਼ੁਰੂ ਕੀਤੀ ਜਾਵੇਗੀ।
ਅਧਿਕਾਰੀਆਂ ਨੇ ਸਥਾਨਕ ਬੋਟ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਅਗਲੇ ਹੁਕਮ ਤੱਕ ਪ੍ਰਭਾਵਿਤ ਇਲਾਕੇ ਤੋਂ ਦੂਰ ਰਹਿਣ।

Related posts

2026 ਦਾ ਪਹਿਲਾ ਸੂਪਰਮੂਨ ਨਿਊਜ਼ੀਲੈਂਡ ਦੇ ਅਸਮਾਨ ‘ਚ ਭਰਪੂਰ ਰੌਣਕ ਲਿਆਵੇਗਾ

Gagan Deep

ਆਕਲੈਂਡ ਸਥਾਨਕ ਚੋਣਾਂ ‘ਚ ਵੋਟਾਂ ਦੀ ਧੋਖਾਧੜੀ ਦੀ ਸ਼ਿਕਾਇਤ ਦੀ ਪੁਸ਼ਟੀ, ਪੁਲਿਸ ਵੱਲੋਂ ਜਾਂਚ ਜਾਰੀ

Gagan Deep

ਮੋਆ ਪੌਇੰਟ ਸੇਵਰੇਜ ਪਲਾਂਟ ਮਾਮਲੇ ‘ਚ ਸਰਕਾਰੀ ਜਾਂਚ ਨੂੰ ਹਰੀ ਝੰਡੀ

Gagan Deep

Leave a Comment