New Zealand

ਗੈਰਕਾਨੂੰਨੀ ਰਿਹਾਇਸ਼ ਦੇਣ ‘ਤੇ ਮਕਾਨ ਮਾਲਕਾ ਨੂੰ ਭਾਰੀ ਜੁਰਮਾਨਾ

ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਵਿੱਚ ਗੈਰਕਾਨੂੰਨੀ ਢੰਗ ਨਾਲ ਸ਼ੈਡਾਂ ਅਤੇ ਸ਼ਿਪਿੰਗ ਕੰਟੇਨਰਾਂ ਨੂੰ ਰਹਾਇਸ਼ ਵਜੋਂ ਕਿਰਾਏ ‘ਤੇ ਦੇਣ ਦੇ ਮਾਮਲੇ ਵਿੱਚ ਇੱਕ ਮਕਾਨ ਮਾਲਕਾ ‘ਤੇ ਭਾਰੀ ਜੁਰਮਾਨਾ ਲਗਾਇਆ ਗਿਆ ਹੈ। Tenancy Tribunal ਨੇ ਫੈਸਲਾ ਸੁਣਾਉਂਦੇ ਹੋਏ ਮਾਲਕਾ Madeleine Fee ਨੂੰ ਲਗਭਗ 29 ਹਜ਼ਾਰ ਡਾਲਰ ਅਦਾ ਕਰਨ ਦੇ ਹੁਕਮ ਦਿੱਤੇ ਹਨ।
ਟ੍ਰਿਬਿਊਨਲ ਨੇ ਪਾਇਆ ਕਿ ਮਾਲਕਾ ਨੇ ਰਹਾਇਸ਼ੀ ਕਾਨੂੰਨਾਂ ਦੀ ਉਲੰਘਣਾ ਕਰਦਿਆਂ ਅਣਉਚਿਤ ਢਾਂਚਿਆਂ ਨੂੰ ਕਿਰਾਏ ‘ਤੇ ਦਿੱਤਾ। ਇਨ੍ਹਾਂ ਥਾਵਾਂ ‘ਤੇ ਸਿਹਤ ਅਤੇ ਸੁਰੱਖਿਆ ਨਾਲ ਸੰਬੰਧਿਤ ਮਿਆਰ ਪੂਰੇ ਨਹੀਂ ਕੀਤੇ ਗਏ ਸਨ ਅਤੇ ‘ਹੈਲਥੀ ਹੋਮਜ਼’ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ।
ਫੈਸਲੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਬਾਂਡ ਰਕਮ ਸਮੇਂ ‘ਤੇ ਜਮ੍ਹਾਂ ਨਹੀਂ ਕਰਵਾਈ ਗਈ ਅਤੇ ਕਿਰਾਏਦਾਰਾਂ ਨਾਲ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਬਿਨਾਂ ਟੈਨੈਂਸੀ ਖਤਮ ਕੀਤੀ ਗਈ। ਇੱਕ ਮਾਮਲੇ ਵਿੱਚ ਮਾਲਕਾ ਵੱਲੋਂ ਬਿਨਾਂ ਇਜਾਜ਼ਤ ਘਰ ਵਿੱਚ ਦਾਖਲ ਹੋਣ ਦੀ ਗੱਲ ਵੀ ਦਰਜ ਕੀਤੀ ਗਈ।
ਟ੍ਰਿਬਿਊਨਲ ਨੇ ਕਿਹਾ ਕਿ ਇਹ ਫੈਸਲਾ ਹੋਰ ਮਕਾਨ ਮਾਲਕਾਂ ਲਈ ਚੇਤਾਵਨੀ ਹੈ ਕਿ ਕਿਰਾਏ ‘ਤੇ ਰਹਾਇਸ਼ ਦੇਣ ਸਮੇਂ ਸਾਰੇ ਕਾਨੂੰਨੀ ਅਤੇ ਸੁਰੱਖਿਆ ਮਿਆਰਾਂ ਦੀ ਪੂਰੀ ਪਾਲਣਾ ਕੀਤੀ ਜਾਵੇ।
ਇਹ ਮਾਮਲਾ ਦੇਸ਼ ਵਿੱਚ ਰਹਾਇਸ਼ੀ ਹਾਲਾਤਾਂ ਅਤੇ ਕਿਰਾਏਦਾਰਾਂ ਦੇ ਅਧਿਕਾਰਾਂ ‘ਤੇ ਵਧ ਰਹੀ ਚਰਚਾ ਨੂੰ ਹੋਰ ਤੇਜ਼ ਕਰਦਾ ਹੈ।

Related posts

ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਭਾਰਤ ਦੌਰੇ ਦਾ ਕੀਤਾ ਐਲਾਨ

Gagan Deep

ਭਾਰਤ ਨਾਲ ਵਪਾਰ ਸਮਝੌਤਾ: ਲੇਬਰ ਪਾਰਟੀ ਵੱਲੋਂ ਸਰਕਾਰ ਨੂੰ ਸਪਸ਼ਟ ਚੇਤਾਵਨੀ, ਪਹਿਲਾਂ ਮਜ਼ਦੂਰਾਂ ਦੀ ਸੁਰੱਖਿਆ

Gagan Deep

ਬੰਦੂਕ ਧਾਰੀ ਵਿਅਕਤੀ ਨਰਸ ਦੀ ਕਾਰ ‘ਚ ਛਾਲ ਮਾਰੀ, ਹਸਪਤਾਲ ਦੇ ਬਾਹਰ ਦਿੱਤੀ ਧਮਕੀ

Gagan Deep

Leave a Comment