ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ ਨੇਲਸਨ ਹਸਪਤਾਲ ਵਿੱਚ ਮਰੀਜ਼ਾਂ ਦੀ ਉਡੀਕ ਸੂਚੀ ਪਹਿਲਾਂ ਨਾਲੋਂ ਹੋਰ ਲੰਬੀ ਹੋ ਗਈ ਹੈ। ਇਹ ਹਾਲਾਤ ਉਸ ਵੇਲੇ ਸਾਹਮਣੇ ਆਏ ਹਨ ਜਦੋਂ ਹੈੱਲਥ ਨਿਊਜੀਲੈਂਡ ਵੱਲੋਂ ਸਿਹਤ ਸੇਵਾਵਾਂ ਦੀ ਸਮੀਖਿਆ ਕੀਤੀ ਗਈ ਸੀ।
ਤਾਜ਼ਾ ਅੰਕੜਿਆਂ ਮੁਤਾਬਕ ਜਨਵਰੀ 2025 ਵਿੱਚ ਕਰੀਬ 36,187 ਮਰੀਜ਼ ਇਲਾਜ ਜਾਂ ਸਰਜਰੀ ਲਈ ਉਡੀਕ ਸੂਚੀ ਵਿੱਚ ਸਨ, ਜੋ ਜਨਵਰੀ 2026 ਤੱਕ ਵੱਧ ਕੇ 37,382 ਹੋ ਗਏ ਹਨ। ਇਸ ਤੋਂ ਇਲਾਵਾ 20 ਹਜ਼ਾਰ ਤੋਂ ਵੱਧ ਮਰੀਜ਼ ਅਜਿਹੇ ਹਨ ਜੋ ਸਿਫਾਰਸ਼ੀ ਚਾਰ ਮਹੀਨੇ ਦੀ ਮਿਆਦ ਤੋਂ ਵੀ ਵੱਧ ਸਮੇਂ ਤੋਂ ਇਲਾਜ ਲਈ ਉਡੀਕ ਕਰ ਰਹੇ ਹਨ।
ਡਾਕਟਰਾਂ ਦੇ ਯੂਨੀਅਨ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਪ੍ਰਬੰਧ ਵਿੱਚ ਕੁਝ ਢਾਂਚਾਗਤ ਸੁਧਾਰ ਜ਼ਰੂਰ ਕੀਤੇ ਗਏ ਹਨ, ਪਰ ਮਰੀਜ਼ਾਂ ਦੀ ਵਧਦੀ ਉਡੀਕ ਸੂਚੀ ਦੀ ਮੁੱਖ ਸਮੱਸਿਆ ਅਜੇ ਵੀ ਜਾਰੀ ਹੈ।
ਮਾਹਿਰਾਂ ਮੁਤਾਬਕ ਸਟਾਫ ਦੀ ਘਾਟ ਅਤੇ ਵਧ ਰਹੀ ਮਰੀਜ਼ਾਂ ਦੀ ਗਿਣਤੀ ਕਾਰਨ ਸਿਹਤ ਪ੍ਰਣਾਲੀ ‘ਤੇ ਦਬਾਅ ਵਧ ਰਿਹਾ ਹੈ। ਇਸ ਕਰਕੇ ਮਰੀਜ਼ਾਂ ਨੂੰ ਇਲਾਜ ਲਈ ਲੰਮਾ ਸਮਾਂ ਉਡੀਕ ਕਰਨਾ ਪੈ ਰਿਹਾ ਹੈ, ਜਿਸ ਨਾਲ ਚਿੰਤਾ ਵੀ ਵਧ ਰਹੀ ਹੈ।
Related posts
- Comments
- Facebook comments
