New Zealand

ਤਕਨੀਕੀ ਗੜਬੜ ਕਾਰਨ ਵਾਇਕਾਟੋ ਦੇ 5500 ਸਿਹਤ ਕਰਮਚਾਰੀਆਂ ਨੂੰ ਸਮੇਂ ‘ਤੇ ਤਨਖਾਹ ਨਹੀਂ ਮਿਲੀ

ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ ਵਾਇਕਾਟੋ ਖੇਤਰ ਵਿੱਚ ਹੈੱਲਥ ਨਿਊਜੀਲੈਂਡ ਦੇ ਕਰੀਬ 5500 ਕਰਮਚਾਰੀਆਂ ਨੂੰ ਪੇਰੋਲ ਸਿਸਟਮ ਵਿੱਚ ਆਈ ਤਕਨੀਕੀ ਗੜਬੜ ਕਾਰਨ ਸਮੇਂ ‘ਤੇ ਤਨਖਾਹ ਨਹੀਂ ਮਿਲ ਸਕੀ। ਇਸ ਕਾਰਨ ਕਈ ਸਿਹਤ ਕਰਮਚਾਰੀਆਂ ਨੂੰ ਅਚਾਨਕ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਰਿਪੋਰਟਾਂ ਮੁਤਾਬਕ ਪੇਮੈਂਟ ਪ੍ਰੋਸੈਸਿੰਗ ਦੌਰਾਨ ਇੱਕ ਟੈਕਨੀਕਲ ਗਲਿਚ ਆ ਗਿਆ ਸੀ, ਜਿਸ ਕਾਰਨ ਰਾਤੋ-ਰਾਤ ਕਰਮਚਾਰੀਆਂ ਦੇ ਬੈਂਕ ਖਾਤਿਆਂ ਵਿੱਚ ਤਨਖਾਹ ਟਰਾਂਸਫਰ ਨਹੀਂ ਹੋ ਸਕੀ। ਪ੍ਰਭਾਵਿਤ ਕਰਮਚਾਰੀਆਂ ਵਿੱਚ ਹਸਪਤਾਲਾਂ ਅਤੇ ਸਿਹਤ ਸੇਵਾਵਾਂ ਨਾਲ ਜੁੜੇ ਕਈ ਵਰਕਰ ਸ਼ਾਮਲ ਹਨ।
ਇੱਕ ਕਰਮਚਾਰੀ ਨੇ ਦੱਸਿਆ ਕਿ ਉਸ ਦੇ ਬੈਂਕ ਖਾਤੇ ਵਿੱਚ ਸਿਰਫ਼ ਕੁਝ ਡਾਲਰ ਹੀ ਬਚੇ ਸਨ, ਜਿਸ ਕਰਕੇ ਉਸ ਨੂੰ ਪਰਿਵਾਰਕ ਮੈਂਬਰਾਂ ਤੋਂ ਮਦਦ ਲੈਣੀ ਪਈ।
ਦੂਜੇ ਪਾਸੇ ਹੈੱਲਥ ਨਿਊਜੀਲੈਂਡ ਨੇ ਕਿਹਾ ਹੈ ਕਿ ਸਮੱਸਿਆ ਦੀ ਪਛਾਣ ਕਰ ਲਈ ਗਈ ਹੈ ਅਤੇ ਗਲਤੀ ਨੂੰ ਠੀਕ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਸੰਸਥਾ ਨੇ ਭਰੋਸਾ ਦਿੱਤਾ ਹੈ ਕਿ ਪ੍ਰਭਾਵਿਤ ਕਰਮਚਾਰੀਆਂ ਨੂੰ ਜਲਦ ਤੋਂ ਜਲਦ ਉਨ੍ਹਾਂ ਦੀ ਤਨਖਾਹ ਅਦਾ ਕਰ ਦਿੱਤੀ ਜਾਵੇਗੀ।

Related posts

ਤਰਨਪ੍ਰੀਤ ਸਿੰਘ ਨੇ ਔਕਲੈਂਡ ਮੈਰਾਥਨ ਵਿੱਚ ਦਿੱਤਾ ਕਮਾਲ ਦਾ ਪ੍ਰਦਰਸ਼ਨ, ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ

Gagan Deep

ਆਕਲੈਂਡ ਵਿੱਚ AK-47 ਸਟਾਈਲ ਹਥਿਆਰ ਬਰਾਮਦ, ਇੱਕ ਮਰਦ ਤੇ ਇੱਕ ਔਰਤ ‘ਤੇ ਗੰਭੀਰ ਦੋਸ਼ ਦਰਜ

Gagan Deep

ਜ਼ਾਕਿਰ ਹੁਸੈਨ ਦੀ ਮੌਤ ‘ਤੇ ਨਿਊਜੀਲੈਂਡ ‘ਚ ਭਾਰਤੀ ਭਾਈਚਾਰੇ ਦਾ ਦਿਲ ਟੁੱਟਿਆ

Gagan Deep

Leave a Comment