New Zealand

ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ,ਪਾਪਾਟੋਏਟੋਏ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਰਪਿਤ ਸਮਾਗਮ

ਆਕਲੈਂਡ (ਐੱਨ ਜੈੱਡ ਤਸਵੀਰ) ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ,ਪਾਪਾਟੋਏਟੋਏ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਤੇ ਭਾਈ ਮਤੀਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਕਥਾ ਸਮਾਗਮ ਹੋਏ। ਜਿਸ ਵਿੱਚ ਕਥਾ ਭਾਈ ਸਾਹਿਬ ਗਿਆਨੀ ਸਰਬਜੀਤ ਸਿੰਘ ਧੁੰਦਾ ਜੀ ਨੇ ਕੀਤੀ ਅਤੇ ਬਹੁਤ ਹੀ ਸੁੰਦਰ ਢੰਗ ਦੇ ਨਾਲ ਉਹਨਾਂ ਨੇ ਜੀਵਨ ਦੇ ਹਰ ਪੱਖ ਦੇ ਬਾਰੇ ਚਾਨਣਾ ਪਾਇਆ। ਉਨਾਂ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਨੌਵੇਂ ਮਹੱਲੇ ਦੇ ਸਲੋਕਾਂ ਦੀ ਕਥਾ ਵੀ ਕੀਤੀ। ਉਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਣੀ ਨੂੰ ਜੀਵਨ ਦਾ ਉਹ ਸੱਚ ਦੱਸਿਆ ਜੋ ਹਰ ਮਨੁੱਖ ਉੱਪਰ ਲਾਗੂ ਹੁੰਦਾ ਹੈ।
ਉਸ ਤੋਂ ਉਪਰੰਤ ਉਹਨਾਂ ਨੂੰ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਕਿ ਚੇਅਰਮੈਨ ਸ. ਪ੍ਰਿਤਪਾਲ ਸਿੰਘ ਜੀ ਬਸਰਾ, ਸ. ਬਲਬੀਰ ਸਿੰਘ ਜੀ ਬਸਰਾ,ਸ. ਰੇਸ਼ਮ ਸਿੰਘ ਜੀ, ਸ. ਕੁਲਵਿੰਦਰ ਸਿੰਘ ਜੀ ਬਾਠ, ਸ. ਗੁਰਦੀਪ ਸਿੰਘ ਜੀ ਬਸਰਾ, ਸ.ਮਨਜੀਤ ਸਿੰਘ ਜੀ ਪੁੱਕੀਕੁਹੀ, ਸ.ਜੋਗਾ ਸਿੰਘ ਜੀ, ਸ.ਹਰਪ੍ਰੀਤ ਸਿੰਘ ਜੀ, ਸ. ਹਰਨਾਮ ਸਿੰਘ ਜੀ ਕੋਲੀਅਨ, ਸ. ਦਵਿੰਦਰ ਸਿੰਘ ਜੀ ਖਾਲਸਾ, ਸ. ਹਰਜੀਤ ਸਿੰਘ ਵਾਲੀਆ, ਸਾਬਕਾ ਮੈਂਬਰ ਪਾਰਲੀਮੈਂਟ ਸ਼੍ਰੀ ਮਹੇਸ਼ ਬਿੰਦਰਾ ਜੀ, ਸ.ਰਾਣਾ ਸਿੰਘ ਜੀ, ਸ. ਸੁਰਿੰਦਰ ਸਿੰਘ ਜੀ ਚੱਡਾ, ਸ. ਹਰਗੋਬਿੰਦ ਸਿੰਘ ਸ਼ੇਖੂਪੁਰੀਆ ਅਤੇ ਸਟੇਜ ਸੈਕਟਰੀ ਸੁਰਜੀਤ ਸਿੰਘ ਸਚਦੇਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਹਾਜਿਰ ਸੀ।

Related posts

ਸਰਕਾਰ ਨੇ ਇਨ-ਸਟੋਰ ਭੁਗਤਾਨ ਸਰਚਾਰਜ ‘ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਰੱਖਿਆ

Gagan Deep

ਮੈਕਸਕਿਮਿੰਗ ਦੇ ਵਕੀਲ ਟੀਵੀਐਨਜੇਡ ਦੇ ਬੋਰਡ ਆਫ ਡਾਇਰੈਕਟਰਜ਼ ਵਿੱਚ ਭੂਮਿਕਾ ਤੋਂ ਛੁੱਟੀ ਲੈਣਗੇ

Gagan Deep

ਕ੍ਰਾਈਸਟਚਰਚ ਦੇ ਨਿਊ ਬ੍ਰਾਈਟਨ ‘ਚ ਚਰਚ ‘ਚ ਅੱਗ ਲੱਗਣ ਤੋਂ ਬਾਅਦ ਔਰਤ ਗ੍ਰਿਫਤਾਰ

Gagan Deep

Leave a Comment