ਆਕਲੈਂਡ (ਐੱਨ ਜੈੱਡ ਤਸਵੀਰ ਨਿਊ ਪਲਾਈਮਾਊਥ ਸ਼ਹਿਰ ਦੇ ਕੇਂਦਰੀ ਹਿੱਸੇ ਵਿੱਚ ਸਥਿਤ ਸੈਂਟਰ ਸਿਟੀ ਸ਼ਾਪਿੰਗ ਸੈਂਟਰ ਵਿੱਚ ਰਾਤੋਂ-ਰਾਤ ਹੋਈ ਚੋਰੀ ਦੀਆਂ ਕਈ ਘਟਨਾਵਾਂ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੂੰ ਗਿਲ ਸਟਰੀਟ ਸਥਿਤ ਮਾਲ ਵਿੱਚ ਕਰੀਬ ਰਾਤ 1.30 ਵਜੇ ਚੋਰੀ ਦੀ ਸੂਚਨਾ ਮਿਲੀ।
ਜਦੋਂ ਪੁਲਿਸ ਮਾਲ ਵਿੱਚ ਦਾਖ਼ਲ ਹੋਈ ਤਾਂ ਇੱਕ ਵਿਅਕਤੀ ਭੱਜਣ ਲੱਗਾ, ਜਿਸ ਨੂੰ ਤੁਰੰਤ ਕਾਬੂ ਕਰ ਲਿਆ ਗਿਆ।
ਦੂਜਾ ਨੌਜਵਾਨ ਮਾਲ ਦੇ ਨੇੜੇ ਮਿਲਿਆ ਅਤੇ ਉਸਨੂੰ ਵੀ ਕੁੱਝ ਸਮੇਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਨੇ ਦੱਸਿਆ ਕਿ ਮਾਲ ਦੇ ਕਈ ਸਟੋਰਾਂ ਦੇ ਸ਼ਟਰ ਅਤੇ ਤਾਲੇ ਤੋੜੇ ਹੋਏ ਮਿਲੇ, ਜਿਸ ਨਾਲ ਜਬਰਦਸਤੀ ਦਾਖ਼ਲ ਹੋਣ ਦੇ ਸਪਸ਼ਟ ਸੰਕੇਤ ਮਿਲਦੇ ਹਨ।
ਮਾਲ ਪ੍ਰਬੰਧਕ ਤਰਫੋਂ ਪੁਸ਼ਟੀ-
ਮਾਲ ਪ੍ਰਬੰਧਨ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਇਸ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ:
• “ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ।”
• “ਇਹ ਰੈਮ-ਰੇਡ ਨਹੀਂ ਸੀ।”
• “ਪੁਲਿਸ ਇਸ ਵੇਲੇ ਜਾਂਚ ਕਰ ਰਹੀ ਹੈ, ਇਸ ਲਈ ਮਾਲ ਅੱਜ ਪੂਰੇ ਦਿਨ ਬੰਦ ਰਹੇਗਾ।”
ਮਾਲ ਵੱਲੋਂ ਸ਼ਹਿਰ ਵਾਸੀਆਂ ਤੋਂ ਮੁਆਫ਼ੀ ਮੰਗੀ ਗਈ ਅਤੇ ਕਿਹਾ ਗਿਆ ਕਿ ਉਹ ਪੂਰੀ ਤਰ੍ਹਾਂ ਕਾਨੂੰਨੀ ਏਜੰਸੀ ਦੇ ਨਾਲ ਸਹਿਯੋਗ ਕਰ ਰਹੇ ਹਨ ਅਤੇ ਸੁਰੱਖਿਆ ਯਕੀਨੀ ਹੋਣ ‘ਤੇ ਮੁੜ ਖੋਲ੍ਹਿਆ ਜਾਵੇਗਾ।
ਆਰੋਪ-
• 20 ਸਾਲਾਂ ਦੇ ਨੌਜਵਾਨ ਨੂੰ ਨਿਊ ਪਲਿਮਾਥ ਡਿਸਟ੍ਰਿਕਟ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।
ਉਸ ‘ਤੇ ਹਥਿਆਰ ਨਾਲ ਚੋਰੀ ਕਰਨ ਅਤੇ ਪੁਲਿਸ ‘ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਹੈ।
• 19 ਸਾਲਾਂ ਦੇ ਦੂਜੇ ਨੌਜਵਾਨ ‘ਤੇ ਹਥਿਆਰ ਨਾਲ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਦੋਵਾਂ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਹੋਣਾ ਸੀ ਅਤੇ ਮਾਲ ਦੇ ਵੀ ਸੋਮਵਾਰ ਭਰ ਬੰਦ ਰਹਿਣ ਦੀ ਸੰਭਾਵਨਾ ਜਤਾਈ ਗਈ।
