ਆਕਲੈਂਡ (ਐੱਨ ਜੈੱਡ ਤਸਵੀਰ) ਮੈਨਾਵਾਟੂ ਦੇ ਸ਼ਹਿਰ Sanson ਵਿੱਚ ਘਰ ਨੂੰ ਲੱਗੀ ਭਿਆਨਕ ਅੱਗ ਵਿੱਚ ਕਈ ਜਾਨਾਂ ਜਾ ਚੁੱਕੀਆਂ ਹਨ। ਇਹ ਅੱਗ ਸ਼ਨੀਵਾਰ ਦੁਪਹਿਰ ਲੱਗੀ, ਜਿਸ ਕਾਰਨ ਕੁਝ ਸਮੇਂ ਲਈ ਸਟੇਟ ਹਾਈਵੇ 1 ਦੇ ਇੱਕ ਹਿੱਸੇ ਨੂੰ ਬੰਦ ਕਰਨਾ ਪਿਆ।
ਐਮਰਜੈਂਸੀ ਸੇਵਾਵਾਂ ਤਕਰੀਬਨ 2.30 ਬਜੇ ਘਟਨਾ ਵਾਲੀ ਥਾਂ ‘ਤੇ ਪਹੁੰਚੀਆਂ। ਅੱਗ ‘ਤੇ ਕਾਬੂ ਪਾਉਣ ਲਈ ਬੁਲਜ਼, ਰੋਂਗੋਟੀਆ, ਮੈਨਾਵਾਟੂ, ਵਾਂਗਾਨੁਈ, ਮਾਰਟਨ ਅਤੇ ਪਾਲਮਰਸਟਨ ਨਾਰਥ ਤੋਂ ਫਾਇਰ ਬ੍ਰਿਗੇਡ ਟੀਮਾਂ ਬੁਲਾਈਆਂ ਗਈਆਂ।
ਸ਼ਾਮ 7.30 ਵਜੇ ਦੇ ਕਰੀਬ ਮੈਨਾਵਾਟੂ ਏਰੀਆ ਕਮਾਂਡਰ ਇੰਸਪੈਕਟਰ ਰਾਸ ਗ੍ਰੈਨਥਮ ਨੇ ਪੁਸ਼ਟੀ ਕੀਤੀ ਕਿ ਇਸ ਘਟਨਾ ‘ਚ ਕਈ ਮੌਤਾਂ ਹੋਈਆਂ ਹਨ।
ਉਨ੍ਹਾਂ ਕਿਹਾ,“ਪੁਲਿਸ ਇਹ ਪੁਸ਼ਟੀ ਕਰ ਸਕਦੀ ਹੈ ਕਿ ਅੱਜ ਸੈਂਸਨ ਵਿੱਚ ਇੱਕ ਘਰ ਅੱਗ ਦੀ ਘਟਨਾ ਵਿੱਚ ਕਈ ਜਾਨਾਂ ਚਲੀ ਗਈਆਂ ਹਨ। ਐਮਰਜੈਂਸੀ ਸੇਵਾਵਾਂ 2:30pm ਦੇ ਲਗਭਗ ਕਾਲ ਕੀਤਾ ਗਿਆ ਸੀ। ਹੁਣ Fire and Emergency NZ ਨੇ ਮੌਕੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਅਤੇ ਹਾਲਾਤਾਂ ਦੀ ਜਾਂਚ ਸ਼ੁਰੂ ਕੀਤੀ ਜਾਵੇਗੀ।”
ਪੁਲਿਸ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਇਸ ਘਟਨਾ ਸੰਬੰਧੀ ਉਹ ਕਿਸੇ ਹੋਰ ਵਿਅਕਤੀ ਦੀ ਤਲਾਸ਼ ਨਹੀਂ ਕਰ ਰਹੇ, ਜਿਸਦਾ ਮਤਲਬ ਹੈ ਕਿ ਕਿਸੇ ਤੀਜੇ ਪੱਖ ਦੀ ਸੰਭਾਵਨਾ ਨਹੀਂ ਜਾਪਦੀ।
Related posts
- Comments
- Facebook comments
