ਹੈਮਿਲਟਨ (ਐੱਨ ਜੈੱਡ ਤਸਵੀਰ) ਨਵੇਂ ਬਰਤਾਨਵੀ ਯਾਤਰਾ ਨਿਯਮ ਲਾਗੂ ਹੋਣ ਤੋਂ ਪਹਿਲਾਂ ਨਿਊਜ਼ੀਲੈਂਡ ਵਿੱਚ ਰਹਿ ਰਹੇ ਕਈ ਬ੍ਰਿਟਿਸ਼ ਨਾਗਰਿਕ ਆਪਣੇ ਪਾਸਪੋਰਟਾਂ ਦੀ ਉਡੀਕ ਕਰਦੇ ਹੋਏ ਚਿੰਤਾ ਵਿੱਚ ਹਨ। ਮਿਆਦ ਨੇੜੇ ਆਉਣ ਨਾਲ ਪਰਿਵਾਰਕ ਯਾਤਰਾਵਾਂ ਅਤੇ ਛੁੱਟੀਆਂ ਦੀਆਂ ਯੋਜਨਾਵਾਂ ਖ਼ਤਰੇ ਵਿੱਚ ਪੈਂਦੀਆਂ ਨਜ਼ਰ ਆ ਰਹੀਆਂ ਹਨ।
ਨਵੇਂ ਨਿਯਮਾਂ ਅਨੁਸਾਰ, ਬ੍ਰਿਟੇਨ ਜਾਣ ਵਾਲੇ ਸਾਰੇ ਬ੍ਰਿਟਿਸ਼ ਨਾਗਰਿਕਾਂ ਲਈ ਬ੍ਰਿਟਿਸ਼ ਪਾਸਪੋਰਟ ਜਾਂ ਵਿਸ਼ੇਸ਼ ਯਾਤਰਾ ਮਨਜ਼ੂਰੀ ਲਾਜ਼ਮੀ ਹੋਵੇਗੀ। ਪਹਿਲਾਂ ਦੋਹਰੀ ਨਾਗਰਿਕਤਾ ਵਾਲੇ ਲੋਕ ਹੋਰ ਦੇਸ਼ਾਂ ਦੇ ਪਾਸਪੋਰਟ ਵਰਤ ਕੇ ਵੀ ਯਾਤਰਾ ਕਰ ਸਕਦੇ ਸਨ, ਪਰ ਹੁਣ ਇਹ ਛੂਟ ਖਤਮ ਕੀਤੀ ਜਾ ਰਹੀ ਹੈ।
ਕਈ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਹੀਨੇ ਪਹਿਲਾਂ ਪਾਸਪੋਰਟ ਲਈ ਅਰਜ਼ੀਆਂ ਦਿੱਤੀਆਂ ਸਨ, ਪਰ ਅਜੇ ਤੱਕ ਦਸਤਾਵੇਜ਼ ਨਹੀਂ ਮਿਲੇ। ਇੱਕ ਵੱਡੀ ਉਮਰ ਦੀ ਮਹਿਲਾ, ਜੋ 60 ਸਾਲ ਤੋਂ ਵੱਧ ਸਮੇਂ ਬਾਅਦ ਬ੍ਰਿਟੇਨ ਜਾਣ ਦੀ ਤਿਆਰੀ ਕਰ ਰਹੀ ਸੀ, ਨੇ ਕਿਹਾ ਕਿ ਜੇ ਪਾਸਪੋਰਟ ਸਮੇਂ ‘ਤੇ ਨਾ ਆਇਆ ਤਾਂ ਉਸ ਦੀ ਯਾਤਰਾ ਰੱਦ ਹੋ ਸਕਦੀ ਹੈ।
ਟ੍ਰੈਵਲ ਇਨਸ਼ੋਰੈਂਸ ਕੰਪਨੀਆਂ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਜੇ ਪਾਸਪੋਰਟ ਜਾਂ ਯਾਤਰਾ ਦਸਤਾਵੇਜ਼ ਪੂਰੇ ਨਾ ਹੋਣ ਕਾਰਨ ਯਾਤਰਾ ਰੁਕ ਜਾਂਦੀ ਹੈ, ਤਾਂ ਬੀਮੇ ਦੀ ਰਕਮ ਮਿਲਣ ਦੀ ਸੰਭਾਵਨਾ ਘੱਟ ਹੁੰਦੀ ਹੈ।
ਪ੍ਰਭਾਵਿਤ ਲੋਕ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਪਾਸਪੋਰਟ ਪ੍ਰਕਿਰਿਆ ਤੇਜ਼ ਕੀਤੀ ਜਾਵੇ ਤਾਂ ਜੋ ਹਜ਼ਾਰਾਂ ਯਾਤਰੀ ਆਖਰੀ ਸਮੇਂ ਦੀ ਪਰੇਸ਼ਾਨੀ ਤੋਂ ਬਚ ਸਕਣ।
Related posts
- Comments
- Facebook comments
