ਆਕਲੈਂਡ (ਐੱਨ ਜੈੱਡ ਤਸਵੀਰ) ਇਕ ਲਾਇਸੰਸਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਕਾਨੂੰਨ ਦੀ ਉਲੰਘਣਾ ਦੇ ਬਾਅਦ 58,500 ਡਾਲਰ ਵਾਪਸ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।ਨਿਊਜ਼ੀਲੈਂਡ ‘ਚ ਵੀਜ਼ੇ ਅਤੇ ਨੌਕਰੀਆਂ ਦਵਾਉਣ ਦੇ ਨਾਮ ‘ਤੇ ਪ੍ਰਵਾਸੀਆਂ ਨੂੰ ਲਗਾਤਾਰ ਧੋਖਾਧੜੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇੱਕ ਇਮੀਗ੍ਰੇਸ਼ਨ ਸਲਾਹਕਾਰ ਨੂੰ ਚੀਨੀ ਪ੍ਰਵਾਸੀ ਕਾਮਿਆਂ ਤੋਂ ਹਜ਼ਾਰਾਂ ਡਾਲਰ ਵੀਜ਼ਾ ਫੀਸ ਵਸੂਲਣ ਤੋਂ ਬਾਅਦ ਹੁਣ ਜੁਰਮਾਨਾ ਲਗਾਇਆ ਗਿਆ ਹੈ। ਇੰਨਾਂ ਹੀ ਉਸਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਹੈ। ਦਰਅਸਲ ਇਮੀਗ੍ਰੇਸ਼ਨ ਸਲਾਹਕਾਰ ਨੇ ਉਨ੍ਹਾਂ ਨੌਕਰੀਆਂ ਲਈ ਵੀਜ਼ਾ ਫੀਸ ਵਿੱਚ ਹਜ਼ਾਰਾਂ ਡਾਲਰ ਵਸੂਲੇ ਸਨ ਜੋ ਮੌਜੂਦ ਨਹੀਂ ਸਨ। ਜ਼ਜ਼ੂ ਟੋਂਗ (ਜੇਨ) ਮਾ ਦਾ ਇਮੀਗ੍ਰੇਸ਼ਨ ਸਲਾਹਕਾਰ ਸ਼ਿਕਾਇਤਾਂ ਅਤੇ ਅਨੁਸ਼ਾਸਨੀ ਟ੍ਰਿਬਿਊਨਲ ਦੁਆਰਾ ਬਿਲਡਿੰਗ ਕੰਪਨੀ ਜੈੱਡ ਆਰ ਹੋਮਜ਼ ਵਿੱਚ ਦੋ ਪ੍ਰਵਾਸੀਆਂ ਲਈ ਵਰਕ ਵੀਜ਼ਾ ਅਰਜ਼ੀਆਂ ਦਾ ਪ੍ਰਬੰਧ ਕਰਨ ਨਾਲ ਸਬੰਧਿਤ ਉਲੰਘਣਾਵਾਂ ਲਈ ਉਸਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਇੱਕ ਸਥਾਨਕ ਰਿਪੋਰਟ ਮੁਤਾਬਿਕ Jane ਨੇ ਆਪਣੇ ਪਤੀ ਦੀ ਕੰਸਟਰਕਸ਼ਨ ਕੰਪਨੀ ਜੈੱਡ ਆਰ ਹੋਮਜ਼ ‘ਚ ਝੂਠੀਆਂ ਨੌਕਰੀਆਂ ਵਿਖਾ ਕੇ ਵੀਜ਼ਾ ਲੈਣ ਵਿੱਚ ਮਦਦ ਕੀਤੀ, ਦਰਅਸਲ ਇਹ ਨੌਕਰੀਆਂ ਕਦੇ ਮੌਜੂਦ ਹੀ ਨਹੀਂ ਸਨ। ਹੁਣ ਉਸਨੂੰ ਪੀੜਤਾਂ ਨੂੰ $58,500 ਮੁਆਵਜ਼ਾ ਵਾਪਿਸ ਕਰਨ ਦਾ ਹੁਕਮ ਦਿੱਤਾ ਗਿਆ ਹੈ ਅਤੇ $10,000 ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
Related posts
- Comments
- Facebook comments
